Page 455- Asa Mahala 5- ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥ Millions of incarnations of Vishnu and Shiva, with matted hair ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥ yearn for You, O Merciful Lord; their minds and bodies are filled with infinite longing. Page 516- Gujri Mahala 3- ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੑੀ ਨ ਲਹੀਆ ॥ Those who serve Shiva and Brahma do not find the limits of the Lord. ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥ The Fearless, Formless Lord is unseen and invisible; He is revealed only to the Gurmukh. Page 518- Gujri Mahala 5- ਤੁਧੁ ਧਿਆਇਨੑਿ ਬੇਦ ਕਤੇਬਾ ਸਣੁ ਖੜੇ ॥ The followers of the Vedas, the Bible and the Koran, standing at Your Door, meditate on You. ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥ Uncounted are those who fall at Your Door. ਬ੍ਰਹਮੇ ਤੁਧੁ ਧਿਆਇਨੑਿ ਇੰਦ੍ਰ ਇੰਦ੍ਰਾਸਣਾ ॥ Brahma meditates on You, as does Indra on his throne. ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥ Shiva and Vishnu, and their incarnations, chant the Lord’s Praise with their mouths, ਪੀਰ ਪਿਕਾਬਰ ਸੇਖ ਮਸਾਇਕ ਅਉਲੀਏ ॥ as do the Pirs, the spiritual teachers, the prophets and the Shaykhs, the silent sages and the seers. ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥ Through and through, the Formless Lord is woven into each and every heart. ਕੂੜਹੁ ਕਰੇ ਵਿਣਾਸੁ ਧਰਮੇ ਤਗੀਐ ॥ One is destroyed through falsehood; through righteousness, one prospers. ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥੨॥ Whatever the Lord links him to, to that he is linked. ||2|| Page 1130- Bhairao Mahala 3- ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥ Everyone must serve the One Lord, who created Brahma, Vishnu and Shiva. ਨਾਨਕ ਨਿਹਚਲੁ ਸਾਚਾ ਏਕੋ ਨਾ ਓਹੁ ਮਰੈ ਨ ਜਾਇਆ ॥੫॥੧॥੧੧॥ O Nanak! The One True Lord is permanent and stable. He does not die, and He is not born. ||5||1||11|| Page 1156- Bhairao Mahala 5- ਕੋਟਿ ਬਿਸਨ ਕੀਨੇ ਅਵਤਾਰ ॥ He created millions of incarnations of Vishnu. ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥ He created millions of universes as places to practice righteousness. ਕੋਟਿ ਮਹੇਸ ਉਪਾਇ ਸਮਾਏ ॥ He created and destroyed millions of Shivas. ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥੧॥ He employed millions of Brahmas to create the worlds. ||1|| Page 1267- Malar Mahala 5- ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥ Shiva, Brahma, angels and demons, all burn in the fire of death. ਨਾਨਕ ਸਰਨਿ ਚਰਨ ਕਮਲਨ ਕੀ ਤੁਮੑ ਨ ਡਾਰਹੁ ਪ੍ਰਭ ਕਰਤੇ ॥੩॥੪॥ Nanak seeks the Sanctuary of the Lord’s Lotus Feet; O God, Creator, please do not send me into exile. ||3||4|| Page 1390- Sawaiyye Mahaley 1 Ke, Bhatt Kalh- ਗਾਵੈ ਗੁਣ ਮਹਾਦੇਉ ਬੈਰਾਗੀ ਜਿਨਿ ਧਿਆਨ ਨਿਰੰਤਰਿ ਜਾਣਿਓ ॥ Shiva, detached and beyond desire, sings the Glorious Praises of Guru Nanak, who knows the Lord’s endless meditation. ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੫॥ KAL the poet sings the Sublime Praises of Guru Nanak, who enjoys mastery of Raja Yoga. ||5||